ਹੋਤੀ ਮਰਦਾਨ ਸੰਪ੍ਰਾਦਿ
(ਡੇਰਾ ਬਿਸ਼ਨਪੁਰੀ ਨੰਗਲ ਖੁਰਦ, ਜ਼ਿਲਾਂ- ਹੁਸ਼ਿਆਰਪੁਰ)
ਇਹ ਅਸਥਾਨ ਕਰਮ ਸਿੰਘ ਤੋਂ ਵਰਸੋਏ ਸੰਤ ਬਾਬਾ ਹਰਨਾਮ ਸਿੰਘ ਪਿੰਡ ਨੰਗਲ ਖੁਰਦ ਵਾਲਿਆਂ ਦੇ ਆਸ਼ੀਰਵਾਦ ਦੇ ਸਦਕਾ ਸੰਤ ਬਾਬਾ ਬਿਸ਼ਨ ਸਿੰਘ ਜੋ ਕਿ ਨੰਗਲ ਖੁਰਦ ਦੇ ਜੰਮਪਲ ਸਨ। ਪਿੰਡ ਵਿੱਚ ਹੀ ਤਪ ਕੀਤਾ ਅਤੇ ਅਸਥਾਨ ਦਾ ਨਿਰਮਾਣ ਕੀਤਾ। ਸੰਤ ਬਿਸ਼ਨ ਸਿੰਘ ਦੇ ਚੇਲੇ ਬਣਾਏ ਸੰਤ ਮਾਨ ਸਿੰਘ ਅਤੇ ਸੰਤ ਰਾਮ ਸਿੰਘ ਜੋ ਕਿ ਨੰਗਲ ਖੁਰਦ ਦੇ ਜੰਮਪਲ ਸਨ। ਆਪ ਜੀ ਬਹੁਤ ਪ੍ਰੇਮ ਪਿਆਰ ਵਾਲੇ ਸਾਧੂ ਸਨ। 1956-57 ਵਿੱਚ 25 ਵੈਸਾਖ ਨੂੰ ਅਕਾਲ ਚਲਾਣਾ ਕਰ ਗਏ ਸਨ।
ਉਹਨਾਂ ਤੋਂ ਬਾਅਦ ਸੰਤ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਸੰਤਾਂ ਅਤੇ ਦੁਆਬੇ ਦੇ ਸਾਧੂਆਂ ਨੇ ਮਹੰਤ ਰਾਮ ਸਿੰਘ ਨੂੰ ਪੱਗ ਰਸਮ ਕੀਤੀ। ਕੁਝ ਸਮੇਂ ਬਾਅਦ ਮਹੰਤ ਰਾਮ ਸਿੰਘ ਜੀ ਨੇ ਸੰਤ ਮਾਨ ਸਿੰਘ ਨੂੰ ਆਪਣੀ ਖੁਸ਼ੀ ਨਾਲ ਮਹੰਤੀ ਪੱਗ ਸੰਤ ਮਾਨ ਸਿੰਘ ਨੂੰ ਦੇ ਦਿੱਤੀ।
ਸੰਤ ਮਾਨ ਸਿੰਘ ਜੀ ਨੇ ਬਹੁਤ ਸੰਘਰਸ਼ ਕਰਕੇ ਦੇਸ਼ ਵਿਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਇੱਕ ਹਸਪਤਾਲ ਜੋ ਕਿ ਮਾਹਿਲਪੁਰ ਸ਼ਹਿਰ ਵਿੱਚ ਸੰਤ ਬਿਸ਼ਨ ਸਿੰਘ ਮੈਮੋਰੀਅਲ ਹਸਪਤਾਲ ਬਣਾ ਕੇ ਸਰਕਾਰ ਨੂੰ ਦਿੱਤਾ। ਜੋ ਕਿ ਅੱਜ ਵੀ ਚੰਗੇ ਢੰਗ ਨਾਲ ਚਲ ਰਿਹਾ ਹੈ। ਡੇਰੇ ਵਿੱਚ ਅੱਖਾਂ ਦੇ ਚੈਕਅੱਪ ਕੈਪ ਵੀ ਲਗਵਾਏ।
ਇਹ ਡੇਰਾ 5 ਏਕੜ ਵਿੱਚ ਬਣਿਆ ਹੋਇਆ ਹੈ। 20 ਖੇਤ ਖੇਤੀ ਵਾਸਤੇ ਵੀ ਲਏ। ਲੰਗਰ 24 ਘੰਟੇ ਜਾਰੀ ਰਹਿੰਦਾ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਖਡ ਪਾਠਾਂ ਦੀਆਂ ਲੜੀਆਂ ਚਲਦੀਆਂ ਰਹਿੰਦੀਆਂ ਹਨ।
ਡੇਰਾ ਲੋਹ ਲੰਗਰ ਸੁਸਾਇਟੀ ਦਾ ਨਿਰਮਾਣ 2013 ਵਿੱਚ ਕੀਤਾ ਗਿਆ ਜੋ ਕਿ ਲੋਕ ਭਲਾਈ ਦਾ ਕੰਮ ਕਰਦੀ ਹੈ। ਜਿਵੇ ਕਿ:
- ਦੰਦਾ ਦੇ ਇਲਾਜ ਦਾ ਕੈਪ
- ਚੱਮੜੀ ਦੇ ਰੋਗਾ ਦੇ ਇਲਾਜ ਦਾ ਕੈਪ
- ਜਨਰਲ ਚੈਕਅੱਪ ਦਾ ਕੈਪ
- ਗਰੀਬਾ ਨੂੰ ਕੱਪੜੇ ਵੰਡੇ ਜਾਦੇ ਹਨ
- ਲੋੜਵੰਦਾ ਨੂੰ ਰਾਸ਼ਨ ਵੀ ਦਿੱਤਾ ਜਾਦਾ ਹੈ
- ਰੁੱਖ ਲਗਾਏ ਜਾਦੇ ਹਨ।
- ਹੱਡੀਆ ਅਤੇ ਦਿਮਾਗ ਦੇ ਚੈਕਅੱਪ ਕੈਪ ਲਗਾਏ ਜਾਦੇ ਹਨ।